spot_img
spot_img
spot_img
spot_img
Friday, May 24, 2024
spot_img
Homeਪਟਿਆਲਾ77ਵੇਂ ਆਜ਼ਾਦੀ ਦਿਵਸ ਮੌਕੇ ਪੀਆਰਟੀਸੀ ਦੇ ਵਿਹੜੇ ਕਾਮਿਆਂ ਦਾ ਸਨਮਾਨ

77ਵੇਂ ਆਜ਼ਾਦੀ ਦਿਵਸ ਮੌਕੇ ਪੀਆਰਟੀਸੀ ਦੇ ਵਿਹੜੇ ਕਾਮਿਆਂ ਦਾ ਸਨਮਾਨ

77ਵੇਂ ਆਜ਼ਾਦੀ ਦਿਵਸ ਮੌਕੇ ਪੀਆਰਟੀਸੀ ਦੇ ਵਿਹੜੇ ਕਾਮਿਆਂ ਦਾ ਸਨਮਾਨ
ਦੇਸ਼ ਦੀ ਆਜ਼ਾਦੀ ਲਈ ਹੋਏ ਕੁਰਬਾਨ ਹੋਏ ਸ਼ਹੀਦਾ ਨੂੰ ਨਮਨ – ਚੇਅਰਮੈਨ ਰਣਜੋਧ ਸਿੰਘ ਹਡਾਣਾ

ਪਟਿਆਲਾ 16 ਅਗਸਤ ( ਸੰਨੀ ਕੁਮਾਰ ) ਦੇਸ਼ ਦੇ 77ਵੇਂ ਆਜ਼ਾਦੀ ਦਿਵਸ ਮੌਕੇ ਪੀਆਰਟੀਸੀ ਦੇ ਵਿਹੜੇ ਵਿਭਾਗ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਤਿਰੰਗਾ ਝੰਡਾ ਫਹਿਰਾ ਕੇ ਦੇਸ਼ ਦੀ ਆਜ਼ਾਦੀ ਲਈ ਹੋਏ ਕੁਰਬਾਨ ਹੋਏ ਸ਼ਹੀਦਾ ਨੂੰ ਨਮਨ ਕੀਤਾ ਗਿਆ। ਇਸ ਮੌਕੇ ਹਡਾਣਾ ਨੇ ਪੀਆਰਟੀਸੀ ਦੇ ਹੈੱਡ ਆਫਿਸ ਨਾਭਾ ਰੋਡ ਵਿਖੇ ਪੁੱਜੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਜ਼ਾਦੀ ਦਿਵਸ ਮੌਕੇ ਵਧਾਈ ਦੇਣ ਮਗਰੋਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਭਾਗ ਵਿੱਚ ਚੰਗੀ ਕਾਰਗੁਜ਼ਾਰੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਾਮਿਆਂ ਨੂੰ ਪ਼੍ਰਸ਼ੰਸਾ ਪੱਤਰ ਵੰਡੇ।

ਰਣਜੋਧ ਸਿੰਘ ਹਡਾਣਾ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਸੂਰਵੀਰਾਂ ਦੀ ਸੋਚ ਸਦਕੇ ਅਸੀ ਵੀ ਆਪਣੇ ਭਾਰਤ, ਆਪਣੇ ਪੰਜਾਬ ਦੀ ਤਰੱਕੀ ਲਈ ਇਮਾਨਦਾਰੀ ਅਤੇ ਸ਼ਿੱਦਤ ਨਾਲ ਹਰ ਫਰਜ ਨਿਭਾਉਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੀ ਦੇ ਆਦੇਸ਼ ਤਹਿਤ ਅਸੀ ਪੰਜਾਬ ਨੂੰ ਜਲਦ ਨਸ਼ਾ ਮੁਕਤ, ਕੁਰਪਸ਼ਨ ਰਹਿਤ ਅਤੇ ਹੋਰ ਮਾੜੇ ਕੰਮਾਂ ਤੋਂ ਆਜ਼ਾਦ ਕਰਵਾਉਣਾ ਹੈ।

ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਵਧੀਕ ਐਮ ਡੀ ਚਰਨਜੋਤ ਸਿੰਘ ਵਾਲੀਆ, ਜਤਿੰਦਰਪਾਲ ਸਿੰਘ ਗਰੇਵਾਲ ਐਕਸੀਅਨ ਕਮ ਜੀ ਐਮ ਪਟਿਆਲਾ ਡਿੱਪੂ ਅਤੇ ਇੰਨਫੋਰਸਮੈਂਟ, ਮਨਿੰਦਰਪਾਲ ਸਿੰਘ ਸਿੱਧੂ ਜੀ ਐਮ ਪ੍ਰਸ਼ਾਸ਼ਨ ਅਤੇ ਸੀਨੀਅਰ ਕਾਨੂੰਨੀ ਸਲਾਹਕਾਰ ਤੇ ਜੀ ਐਮ ਸੰਗਰੂਰ ਡਿੱਪੂ, ਬਲਵਿੰਦਰ ਸਿੰਘ ਵਰਕਸ ਮੈਨੇਜਰ ਅਤੇ ਕਾਰਜਕਾਰੀ ਜੀ ਐਮ ਬਠਿੰਡਾ ਡਿੱਪੂ ਤੇ ਕੇਂਦਰੀ ਵਰਕਸ਼ਾਪ ਪਟਿਆਲਾ, ਤੇਜਿੰਦਰ ਸਿੰਘ ਸੀਨੀਅਰ ਸਹਾਇਕ ਅਤੇ ਪੀਏ ਟੂ ਚੇਅਰਮੈਨ ਪੀਆਰਟੀਸੀ, ਪਰਮਜੀਤ ਕੌਰ ਸੁਪਰਡੈਂਟ ਪੀ ਏ ਟੂ ਐਮ ਡੀ, ਸੁਖਬੀਰ ਸਿੰਘ ਸੀਨੀਅਰ ਸਹਾਇਕ ਪੀ ਏ ਟੂ ਵਧੀਕ ਐਮ ਡੀ, ਅਸ਼ੋਕ ਕੁਮਾਰ ਸੁਪਰਡੈਂਟ ਅਮਲ ਸ਼ਾਖਾ 1, ਸਮਾ ਸ਼ਰਮਾ ਇੰਚਾਰਜ ਅਮਲਾ ਸ਼ਾਖਾ 2, ਸੰਦੀਪ ਸਿੰਘ ਸੀਨੀਅਰ ਸਹਾਇਕ ਅਮਲਾ ਸ਼ਾਖਾ 1, ਅਮਨਦੀਪ ਸਿੰਘ ਕਲਰਕ, ਪ੍ਰਿਤਪਾਲ ਸਿੰਘ ਕਾਰਜਕਾਰੀ ਸੀਨੀਅਰ ਸਹਾਇਕ ਐਕਸੀਅਨ ਸੈੱਲ, ਸੰਜੀਵ ਕੁਮਾਰ ਸੀਨੀਅਰ ਸਹਾਇਕ ਇੰਚਾਰਜ ਬਿੱਲ ਬ੍ਰਾਂਚ, ਰਮਨਜੋਤ ਸਿੰਘ ਕਲਰਕ ਚੇਅਰਮੈਨ ਆਫਿਸ, ਜਗਦੀਪ ਸਿੰਘ ਕਲਰਕ ਐਮ ਡੀ ਦਫਤਰ, ਮੱਖਲ ਲਾਲ ਸੀਨੀਅਰ ਸਹਾਇਕ ਕੇਅਰ ਟੇਕਰ ਸ਼ਾਖਾ, ਨਪਿੰਦਰ ਸਿੰਘ ਕਲਰਕ ਕੇਅਰਟੇਕਰ ਸ਼ਾਖਾ, ਮੋਹਿਤ ਐਸ ਐਸ ਆਈ ਕੇਂਦਰ ਵਰਕਸ਼ਾਪ ਪਟਿਆਲਾ, ਜ਼ਸਪਾਲ ਸਿੰਘ ਇੰਸਪੈਕਟਰ ਡਰਾਇਵਰ ਟ੍ਰੇਨਿੰਗ ਸਕੂਲ ਅਤੇ ਪੀਆਰਟੀ ਦੇ ਮੁੱਖ ਦਫਤਰ ਅਤੇ ਸਾਰੇ ਡਿੱਪੂਆਂ ਵਿੱਚੋਂ ਦਫਤਰੀ, ਰਨਿੰਗ ਸਟਾਫ ਮੌਜੂਦ ਰਿਹਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments