spot_img
spot_img
spot_img
spot_img
Friday, April 26, 2024
spot_img
Homeਪਟਿਆਲਾ22ਵੇਂ ਨਾਈਟ ਕ੍ਰਿਕੇਟ ਟੂਰਨਾਮੈਂਟ ਮੌਕੇ ਦਸ਼ਮੇਸ਼ ਯੂਥ ਕਲੱਬ ਵੱਲੋਂ ਚੇਅਰਮੈਨ ਰਣਜੋਧ ਹਡਾਣਾ...

22ਵੇਂ ਨਾਈਟ ਕ੍ਰਿਕੇਟ ਟੂਰਨਾਮੈਂਟ ਮੌਕੇ ਦਸ਼ਮੇਸ਼ ਯੂਥ ਕਲੱਬ ਵੱਲੋਂ ਚੇਅਰਮੈਨ ਰਣਜੋਧ ਹਡਾਣਾ ਦਾ ਸਨਮਾਨ

22ਵੇਂ ਨਾਈਟ ਕ੍ਰਿਕੇਟ ਟੂਰਨਾਮੈਂਟ ਮੌਕੇ ਦਸ਼ਮੇਸ਼ ਯੂਥ ਕਲੱਬ ਵੱਲੋਂ ਚੇਅਰਮੈਨ ਰਣਜੋਧ ਹਡਾਣਾ ਦਾ ਸਨਮਾਨ

ਪਟਿਆਲਾ 31 ਮਈ ( ਸੰਨੀ ਕੁਮਾਰ ) ਨੌਜਵਾਨਾਂ ਦੇ ਸਿਹਤਮੰਦ ਰਹਿਣ ਦੇ ਮੱਦਦੇਨਜਰ ਕਈ ਸਾਲਾਂ ਤੋਂ ਲਗਾਤਾਰ ਪਿੰਡ ਰੋਹੜ ਜਗੀਰ ਦੇ ਦਸ਼ਮੇਸ਼ ਯੂਥ ਕਲੱਬ ਰਜਿ. ਵੱਲੋਂ ਹਰ ਸਾਲ ਨਾਈਟ ਕ੍ਰਿਕੇਟ ਮੈਚ ਕਰਵਾਏ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੀਤੇ ਦਿਨੀ ਕਰਵਾਏ ਇਸ ਨਾਈਟ ਕ੍ਰਿਕੇਟ ਟੂਰਨਾਮੈਂਟ ਵਿੱਚ ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਵਿਸ਼ੇਸ਼ ਤੌਰ ਤੇ ਪੁੱਜੇ, ਜਿੱਥੇ ਉਨਾਂ ਦਾ ਕਲੱਬ ਅਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਹਡਾਣਾ ਨੇ ਪਿੰਡ ਵਾਸੀਆਂ ਦੀ ਖੇਡ ਪ੍ਰਤੀ ਰੂਚੀ ਨਾਲ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਸ਼ਲਾਘਾ ਕਰਦਿਆ ਕਿਹਾ ਜੇਕਰ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਨਾਉਣਾ ਹੈ ਤਾਂ ਪਹਿਲਾਂ ਆਉਣ ਵਾਲੀ ਪਨੀਰੀ ਨੂੰ ਸਿਹਤਮੰਦ ਰੱਖਣਾ ਜਰੂਰੀ ਹੈ। ਉਹਨਾਂ ਕਿਹਾ ਕਿ ਇਸੇ ਸੰਬੰਧ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਕਿ ਹਰ ਪਿੰਡ ਵਿੱਚ ਇੱਕ ਵੱਡਾ ਖੇਡ ਮੈਦਾਨ ਬਣਾਇਆ ਜਾ ਸਕੇ, ਤਾਂ ਜ਼ੋ ਹਰੇਕ ਪਿੰਡਾ ਦੇ ਲੋਕਾਂ ਨੂੰ ਚੰਗਾ ਖਿਡਾਰੀ ਬਨਣ ਲਈ ਦੂਰ ਜਾਣ ਦੀ ਬਜਾਏ ਪਿੰਡ ਵਿੱਚ ਹੀ ਚੰਗਾ ਖੇਡ ਮੈਦਾਨ ਮਿਲ ਸਕਣ। ਇਸ ਤੋਂ ਇਲਾਵਾ ਮਾਨ ਸਰਕਾਰ ਵੱਲੋਂ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਦੇ ਮੰਤਵ ਨਾਲ ਖਿਡਾਰੀਆਂ ਨੂੰ ਨੌਕਰੀਆਂ ਵਿੱਚ ਤਰਜੀਹ ਅਤੇ ਨਗਦ ਇਨਾਮ ਵੀ ਦਿੱਤੇ ਜਾ ਰਹੇ ਹਨ।

ਚੇਅਰਮੈਨ ਹਡਾਣਾ ਨੇ ਦੱਸਿਆ ਕਿ ਰੋਹੜ ਜਗੀਰ ਦੇ ਦਸ਼ਮੇਸ਼ ਯੂਥ ਕਲੱਬ ਵੱਲੋਂ ਕਰਵਾਏ ਤਿੰਨ ਦਿਨਾਂ ਕ੍ਰਿਕਟ ਮੈਚ ਵਿੱਚ ਜੇਤੂ ਖਿਡਾਰੀਆਂ ਨੂੰ ਹੌਸਲਾਂ ਅਵਜਾਈ ਵਜੋਂ ਵੱਡੇ ਕੈਸ਼ ਇਨਾਮ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਸਮੇਂ ਸਮੇਂ ਨਾਲ ਪਿੰਡ ਵਿੱਚ ਹੋਰ ਖੇਡ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਤਾਂ ਜ਼ੋ ਇੱਥੋਂ ਦੇ ਨੌਜਵਾਨ ਅਤੇ ਬੱਚੇ ਖੇਡਾਂ ਨਾਲ ਜੁੜ ਸਕਣ ਅਤੇ ਕੋਈ ਵੀ ਨੌਜਵਾਨ ਗਲਤੀ ਨਾਲ ਨਸ਼ੇ ਵਰਗੇ ਕੋਹੜ ਵਿੱਚ ਨਾ ਫਸਣ। ਇਸ ਮੌਕੇ ਉਨਾਂ ਖੇਡਾਂ ਕਰਵਾ ਰਹੀ ਕਮੇਟੀ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨਾਂ ਵੱਲੋਂ ਵੀ ਖੇਡਾਂ ਨੂੰ ਹੋਰ ਅੱਗੇ ਲਿਜਾਉਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਬਲਕਾਰ ਸਿੰਘ (ਸਾਬਕਾ ਸਰਪੰਚ), ਭੁਪਿੰਦਰ ਸਿੰਘ, ਜਸਪਾਲ ਸਿੰਘ, ਸ: ਇੰਦਰਜੀਤ ਸਿੰਘ, ਮੁਖਮਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਗੁਰਵਿੰਦਰ ਸਿੰਘ ਪੀ.ਪੀ, ਜਤਿੰਦਰ ਮਾਨ, ਸੁੱਖੀ ਪੰਨੂ, ਲੱਕੀ ਰੋਹੜ, ਸੁਖਦੀਪ ਪੰਨੂ, ਗੱਗੂ ਰੋਹੜ, ਲਾਡੀ ਪੀ.ਪੀ, ਜੱਸਾ ਰੋਹੜ, ਗੁਰਮੁਖਿ ਰੋਹੜ, ਗੁਰਦੀਪ ਪੰਨੂ, ਜੱਗਾ ਪੰਨੂ ਅਤੇ ਹੋਰ ਕਈ ਪਿੰਡ ਵਾਸੀ ਮੌਜੂਦ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments